ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ 30 ਅਪ੍ਰੈਲ 1962 ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਕੀਤੀ ਗਈ। ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਇਹ ਆਪਣੇ ਮੂਲ ਮਕਸਦ ਲਈ ਕਾਰਜਸ਼ੀਲ ਹੈ। ਮੈਂ ਆਪਣੇ ਆਪ ਨੂੰ ਅਥਾਹ ਮਾਣਮੱਤਾ ਮਹਿਸੂਸ ਕਰਦਾ ਹਾਂ ਕਿ ਮੈਨੂੰ ਆਪਣੀ ਇਸ ਵਿਦਿਅਕ ਭੂਮੀ ਵਿਚ ਕਾਰਜ ਕਰਨ ਦਾ ਅਵਸਰ ਪ੍ਰਾਪਤ ਹੋਇਆ। ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਇਹ ਸੰਸਾਰ ਦੀ ਦੂਜੀ ਯੂਨੀਵਰਸਿਟੀ ਹੈ, ਜਿਸ ਨੂੰ ਭਾਸ਼ਾ ਦੇ ਨਾਮ ‘ਤੇ ਸਥਾਪਿਤ ਕੀਤਾ ਗਿਆ ਹੈ। ਆਪਣੇ ਮੂਲ ਮਕਸਦ ਲਈ ਇਹ ਯੂਨੀਵਰਸਿਟੀ ਨਿਰੰਤਰ ਯਤਨਸ਼ੀਲ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਇਸ ਵਿਚ ਪੰਜਾਬੀ ਵਿਭਾਗ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਹੋਣ ਦੇ ਨਾਲ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਪੰਜਾਬੀ ਭਾਸ਼ਾ ਤਕਨਾਲੋਜੀ ਲਈ ਖੋਜ ਕੇਂਦਰ ਵਿਭਾਗ ਅਤੇ ਪੰਜਾਬੀਪੀਡੀਆ ਕੇਂਦਰ ਕਾਰਜਸ਼ੀਲ ਹਨ। ਇਸ ਦੇ ਨਾਲ ਗੁਰਮਤਿ ਸਿੱਖਿਆ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣ ਲਈ ਗੁਰਮਤਿ ਸੰਗੀਤ ਆਨ ਲਾਈਨ ਸਟੱਡੀ ਜਿਹੇ ਪ੍ਰੋਗਰਾਮ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਪੰਜਾਬੀ ਯੂਨੀਵਰਸਿਟੀ, ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਸਾਇੰਸ, ਮੈਡੀਸਨ, ਸੋਸ਼ਲ ਸਾਇੰਸ, ਬਿਜ਼ਨੈੱਸ ਸਟੱਡੀਜ਼, ਕੰਪਿਊਟਿੰਗ ਸਾਈਂਸਜ਼, ਐਜੂਕੇਸ਼ਨ ਅਤੇ ਇਨਫਰਮੇਸ਼ਨ ਸਾਇੰਸ, ਭਾਸ਼ਾ, ਕਾਨੂੰਨ, ਲਾਈਫ ਸਾਇੰਸ, ਕਲਾ ਅਤੇ ਸੱਭਿਆਚਾਰ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਜਿਥੇ ਉਚੇਰੀ ਸਿੱਖਿਆ ਲਈ ਕਾਰਜਸ਼ੀਲ ਹੈ, ਉਥੇ ਇਨ੍ਹਾਂ ਖੇਤਰਾਂ ਵਿਚ ਕਰਵਾਈ ਜਾ ਰਹੀ ਖੋਜ, ਯੂਨੀਵਰਸਿਟੀ ਦੀ ਮੁੱਲਵਾਨ ਪ੍ਰਾਪਤੀ ਹੈ। ਯੂਨੀਵਰਸਿਟੀ ਦੀਆਂ ਖੋਜ ਦੇ ਖੇਤਰ ਵਿਚ ਇਨ੍ਹਾਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਵਾਚਦਿਆਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਸਾਲ 2002-07 ਦੀਆਂ ਪ੍ਰਾਪਤੀਆਂ ਲਈ ‘ਪੰਜ ਸਟਾਰ’ ਅਤੇ ਦੂਜੇ ਗੇੜ 2008-13 ਵਿਚ ਅਤੇ ਤੀਜੇ ਗੇੜ 2016-23 ਲਈ ਏ ਗਰੇਡ ਤਜਵੀਜ਼ ਕੀਤਾ ਗਿਆ।

ਯੂਨੀਵਰਸਿਟੀ ਵਿਚ ਇਸ ਸਮੇਂ 65 ਵਿਭਾਗ ਅਧਿਆਪਨ ਅਤੇ ਖੋਜ ਦੇ ਖੇਤਰ ਵਿਚ ਕਾਰਜਸ਼ੀਲ ਹਨ ਤੇ ਲਗਭਗ 14000 ਵਿਦਿਆਰਥੀ ਅਲੱਗ ਅਲੱਗ ਕੋਰਸਾਂ ਵਿਚ ਸਿੱਖਿਆ ਹਾਸਲ ਕਰ ਰਹੇ ਹਨ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਇਕ ਵੱਡੇ ਖੇਤਰ ਨੂੰ ਸਿੱਖਿਅਤ ਕਰਨ ਦਾ ਕਾਰਜ ਕਰ ਰਹੀ ਹੈ ਖਾਸ ਕਰਕੇ ਮਾਲਵਾ ਖੇਤਰ ਦੇ ਵੱਡੇ ਵਰਗ ਨੂੰ, ਜੋ ਕਿਸੇ ਸਮੇਂ ਵਿਦਿਆ/ਸਿੱਖਿਆ ਦੇ ਖੇਤਰ ਵਿਚ ਪੱਛੜਿਆ ਮੰਨਿਆ ਜਾਂਦਾ ਸੀ, ਨੂੰ ਸਿੱਖਿਅਤ ਕਰਨ ਦਾ ਕਾਰਜ ਇਹ ਯੂਨੀਵਰਸਿਟੀ ਵੱਡੇ ਪੱਧਰ ‘ਤੇ ਕਰ ਰਹੀ ਹੈ। ਇਸ ਦੇ ਨਾਲ 275 ਤੋਂ ਵੱਧ ਕਾਲਜ, 9 ਨੈਬਰਹੁੱਡ ਕੈਂਪਸ ਤੇ 12 ਕਾਂਸਟੀਚੁਐਂਟ ਕਾਲਜ ਤੇ 6 ਰੀਜਨਲ ਸੈਂਟਰ ਜੁੜੇ ਹਨ, ਜੋ ਪੇਂਡੂ ਖੇਤਰਾਂ ਵਿਚ ਵਸਦੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸਦੇ ਨਾਲ ਖੇਡਾਂ ਦੇ ਖੇਤਰ ਵਿਚ ਵੀ ਇਸ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਮਾਣਮੱਤੀਆਂ ਹਨ। ਖੇਡਾਂ ਦੇ ਖੇਤਰ ਵਿਚ ਭਾਰਤ ਸਰਕਾਰ ਦੁਆਰਾ ਯੂਨੀਵਰਸਿਟੀਆਂ ਦੇ ਆਪਸ ਵਿਚ ਕਰਵਾਏ ਜਾਂਦੇ ਮੁਕਾਬਲਿਆਂ ਦੇ ਆਧਾਰ ਤੇ ਮੌਲਾਨਾ ਆਜ਼ਾਦ ਟਰਾਫੀ (ਮਾਕਾ) ਸਭ ਤੋਂ ਬਿਹਤਰੀਨ ਕਾਰਗੁਜ਼ਾਰੀ ਕਰਨ ਵਾਲੀ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ। ਪੰਜਾਬੀ ਯੂਨੀਵਰਸਿਟੀ ਨੂੰ ਇਹ ਮਾਣ ਹੈ ਕਿ ਮੌਲਾਨਾ ਆਜ਼ਾਦ ਟਰਾਫੀ ਯੂਨੀਵਰਸਿਟੀ ਨੇ 10 ਵਾਰ ਜਿੱਤੀ ਹੈ, ਜਿਸ ਵਿਚੋਂ ਯੂਨੀਵਰਸਿਟੀ ਨੇ 6 ਵਾਰ ਲਗਾਤਾਰ ਇਹ ਟਰਾਫੀ ਹਾਸਲ ਕੀਤੀ ਹੈ।

ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈੰ8ਵ ਨਿਰੰਤਰ ਕਾਰਜਸ਼ੀਲ ਹੈ। ਇਸਦੇ ਨਾਲ ਸਾਇੰਸ, ਟੈਕਨਾਲੋਜੀ ਅਤੇ ਹੋਰਨਾਂ ਖੇਤਰਾਂ ਵਿਚ ਗੁਣਵੱਤਾ ਭਰਪੂਰ ਸਿੱਖਿਆ ਦੇਣ ਤੇ ਖੋਜ ਦੇ ਖੇਤਰ ਵਿਚ ਵਿਸ਼ਵ ਪੱਧਰ ਦੀਆਂ ਖੋਜਾਂ ਨਾਲ ਅੱਗੇ ਵਧਣ ਲਈ ਇਹ ਯੂਨੀਵਰਸਿਟੀ ਤਤਪਰ ਹੈ। ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਨਿਰੰਤਰ ਨਵਾਂ ਸਿੱਖਣ ਦੀ ਚਾਹਨਾ ਲਈ ਤਤਪਰ ਇਥੋਂ ਦੇ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਆਪਣੀ ਇਸ ਯੂਨੀਵਰਸਿਟੀ ਦੀ ਨਿੱਤ ਦਿਨ ਤਰੱਕੀ ਦੀ ਚਾਹਨਾ ਕਰਦੇ ਹਨ। ਆਪਣੇ ਇਨ੍ਹਾਂ ਅਧਿਆਪਨ, ਗੈਰ ਅਧਿਆਪਨ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਭਰਪੂਰ ਯਤਨਾਂ ਵਿਚੋਂ ਤਰੱਕੀ ਲਈ ਆਸਵੰਦ ਮੈਂ ਇਸ ਯੂਨੀਵਰਸਿਟੀ ਦੇ ਰੌਸ਼ਨ ਭਵਿੱਖ ਲਈ ਆਸਵੰਦ ਹਾਂ।

I feel privileged and honoured to get an opportunity to serve my alma mater,Punjabi University, Patiala which is among the premier institutions of higher learning. Established on April 30, 1962, it was endowed with a mandate to further the noble cause of Punjabi language, literature and culture. In this endeavour the University has stood the test of time. It has been promoting and nurturing Punjabi language, literature and culture through Department of Development of Punjabi Language, Department of Punjabi Literary Studies, Department of Punjabi, Department of Linguistics and Punjabi Lexicography, Centre for Technical Development of Punjabi Language, the Departments and Centres devoted to Sikh Studies, Gurmat Sangeet and the Performing Arts. In addition, significant contribution to this end has been made in the shape of the teaching of Punjabi as a foreign language and the work on Punjabi Pedia.

The University has not only contributed immensely to the development of literature and culture but has also emerged as a key institution for imparting teaching and for carrying out research in life sciences, physical sciences, medicine, engineering and technology, business studies, law, social sciences, languages, education, information sciences, and arts and culture. Ensuring quality education has been on top of the agenda of this University, which has done exceedingly well on the parameters of quality in higher education prescribed by the National Assessment and Accreditation Council (NAAC). It is a matter of satisfaction that NAAC has awarded the University ‘Five Star’ grade in the first cycle (2002-07) and ‘A’ grade in the second (2008-13) and the third (2016-23) cycles.

Currently, the University has 65 teaching and research departments and enrols nearly 14000 students in various courses. It has been untiringly fulfilling the requirements of a large part of Punjab, mainly the Malwa region, through more than 275 affiliated colleges, Nine neighbourhood campuses, 12 constituent colleges and six regional centres. The University’s performance in sports and games has been equally unmatched. It has the distinction of winnings 10 times (and six timesin a row) the Maulana Abul Kalam Azad (MAKA) Trophy awarded by Government of India for promoting competitive sports at the University level to the Best Performing University.

In taking forward the mission of Punjabi University for promoting Punjabi language, literature and culture and in its pursuit of excellence in higher education, the endeavour would be to make the University a natural home for the germination and cross-pollination of ideas; a centre of academic excellence promoting access to inclusive and quality education; a knowledge cluster in partnership with neighbouring institutions of higher learning, industry and civil society; an institution attracting and retaining internationally acclaimed faculty; and a premier institution producing highly employable and committed students imbued with critical thinking, scientific temper and humane, secular and ethical values.

From humble beginnings, the University has consistently scaled greater and greater heights with the distinguished contribution and services rendered by the faculty and the zeal and work of its students, non-teaching staff and other stakeholders.The University sincerely acknowledges the seminal contribution of each one of them.

About Punjabi University


Punjab Assembly established Punjabi University, Patiala under the Punjab Act No. 35 of 1961. Dr. S. Radhakrishnan, the then President of India laid foundation of Punjabi University on June 24, 1962. He preached, "The institutes of higher education share the burden of nation-building in a critically important sense. Our aim is a strong, free and democratic India where every citizen has an equal place and full opportunity of growth. In this task, a vast responsibility rests on our universities." Established on April 30, 1962 in the erstwhile princely state of Patiala with the main objective of furthering the cause of Punjabi language, art and literature, Punjabi University has since evolved into the largest University in the state. This is the second University in the world to be named after a language, the first being Hebrew University of Israel. Its vision is to establish and incorporate a University for the advancement of Punjabi studies and development of Punjabi language as a medium of instruction or otherwise for providing instruction in humanistic and scientific subjects and generally for the promotion of education and research. The University started working from its present lush green, pollution free, 316 acres campus since 1965.

Achievement


?> hacklink al hack forum organik hit